ਸਾਡੇ ਬਾਰੇ ਵਿੱਚ
ਅਸੀਂ ਕੌਣ ਹਾਂ
‘ਬੱਚੇ ਮਹੱਤਵਪੂਰਨ ਹਨ’ ਇੱਕ ਅੰਤਰ ਸੰਪ੍ਰਦਾਇਕਤਾ ਪੈਰਾ-ਚਰਚ ਸੰਸਥਾ ਹੈ ਜਿਸਦਾ ਨਿਰਮਾਣ 2005 ਵਿੱਚ ਹੋਇਆ ਸੀ। ਸਾਡਾ ਧਿਆਨ ਬੱਚਿਆਂ ਦੇ ਮੰਤਰਾਲਾ ਤੇ ਸੀ ਜਿਹੜੀ ਪੂਰੇ ਸੰਸਾਰ ਵਿੱਚ ਸਮੱਗਰੀਆਂ ਉੱਤੇ ਖ਼ਾਸ ਪ੍ਰਭਾਅ ਪਾਉਂਦੀ ਹੈ।
ਸਾਡੀਆਂ ਹੋਰ ਸੰਸਥਾਵਾਂ ਤੋਂ ਦੋ ਤਰ੍ਹਾਂ ਦੀ ਅਸਹਿਮਤੀ ਹੈ। ਪਹਿਲੀ, ਅਸੀਂ ਲੋਕ ਸਾਰੀ ਸਮੱਗਰੀ ਦਾ ਮੁਫ਼ਤ ਡਾਊਨਲੋਡ ਕਰਵਾਉਂਦੇ ਹਾਂ। ਸਾਡਾ ਪ੍ਰਿੰਟੇਡ ਸਮਾਨ ਕੀਮਤ ਤੇ ਦਿੱਤਾ ਜਾਂਦਾ ਹੈ ਪਰ ਅਸੀਂ ਫੋਟੋਕਾਪੀ ਤੇ ਕਿਸੇ ਤਰ੍ਹਾਂ ਦਾ ਕੰਟਰੋਲ ਨਹੀਂ ਰੱਖਦੇ ਹਾਂ। ਦੂਜੀ ਅਸਹਿਮਤੀ ਇਹ ਹੈ ਕਿ ਅਸੀਂ ਆਪਣੀ ਸਮੱਗਰੀ ਨੂੰ ਵਾਰ-ਵਾਰ ਦੁਹਰਾਉਂਦੇ ਨਹੀਂ ਹਾਂ, ਪਰ ਨਿਊ ਸੰਡੇ ਸਕੂਲ ਅਤੇ ਵੀਬੀਐਸ ਪ੍ਰਸਾਰਿਤ ਹਰ ਸਾਲ ਬਣਾਉਂਦੇ ਹਾਂ।
ਅਸੀਂ ਲੋਕ ਲੇਟਿਨ ਅਮਰੀਕਾ ਦੇ ਲਈ ਮੰਤਰਾਲਾ ਨਾਮ “ਲਾਸ ਨਿਨੋਸ ਕਿਊਐਂਟੇਨ” ਬਣਾਉਂਦੇ ਆ ਰਹੇ ਹਾਂ। ਸਾਲ 2014 ਵਿੱਚ ਅਸੀਂ ਆਪਣਾ ਵਿਜ਼ਨ ਖੋਲ੍ਹਿਆ ਤਾਂਕਿ ਅਸੀਂ ਸੰਸਾਰ ਦੇ ਹੋਰ ਹਿੱਸਿਆਂ ਨੂੰ ਅੰਗਰੇਜੀ ਭਾਸ਼ਾ ਦੇ ਮੱਧਮ ਨਾਲ ਜੋੜ ਸਕੀਏ। ਸਾਲ 2015 ਤੋਂ ਅਸੀਂ ਹੋਰ ਸਮੱਗਰੀ ਨੂੰ ਵੀ ਅਨੁਵਾਦ ਕਰਨਾ ਸ਼ੁਰੂ ਕੀਤਾ ਪੁਰਤਗਾਲੀ, ਹਿੰਦੀ, ਤੇਲਗੂ, ਕੰਨੜ ਮਲਿਆਲਮ ਅਤੇ ਮਰਾਠੀ ਵਿੱਚ। ਸਾਡਾ 20 ਲੋਕਾਂ ਦਾ ਸਟਾਫ਼ ਵਰਤਮਾਨ ਵਿੱਚ ਹੈ, ਜਿਹੜੇ ਦਫ਼ਤਰ ਵਿੱਚ ਕੰਮ ਕਰਦੇ ਹਨ, ਸਮੱਗਰੀ ਤਿਆਰ ਕਰਦੇ ਹਨ, ਅਨੁਵਾਦ ਕਰਦੇ ਹਨ, ਪ੍ਰਿੰਟ ਦੁਕਾਨ ਵਿੱਚ ਰਹਿੰਦੇ ਹਨ, ਜਾਂ ਵਿਕਰੀ ਵਿੱਚ ਕੰਮ ਕਰਦੇ ਹਨ। ਅਸੀਂ ਲੋਕ ਭਰਾ ਭੈਣਾਂ ਦੀ ਇੱਕ ਟੀਮ ਹਾਂ ਜਿਹੜੇ ਕ੍ਰਿਸ ਦੇ ਲਈ ਕੰਮ ਕਰਦੇ ਹਾਂ ਅਤੇ ਤੁਹਾਡੀ ਮਦਦ ਕਰਨਾ ਚਾਹੁੰਦੇ ਹਾਂ।
ਤੁਸੀਂ ਐਥੇ ਲੋਕਾਂ ਦਾ ਜੀਵਨ ਬਦਲਣ ਦੇ ਲਈ ਹੋਂ, ਅਸੀਂ ਲੋਕ ਐਥੇ ਤੁਹਾਡੀ ਮਦਦ ਕਰਨ ਲਈ ਹਾਂ।
ਸੰਪਰਕ ਕਰਨ ਦੇ ਲਈ ਜਾਣਕਾਰੀ
“ਬੱਚੇ ਮਹੱਤਵਪੂਰਨ ਹਨ” ਦਾ ਮੁੱਖ ਦਫ਼ਤਰ ਮੈਕਸਿਕੋ ਸ਼ਹਿਰ ਦੇ ਬਾਹਰ ਹੈ।
52-592-924-9041 (ਮੈਕਸਿਕੋ-ਸਪੈਨਿਸ਼/ਅੰਗਰੇਜੀ)
info@childrenareimportant.com
WhatsApp: +5215514560407
ਇੰਡੀਆ- ਬਲੇਸੀ ਜੈਕਬ: +919656075587
ਸਾਡਾ ਮੰਤਰਾਲਾ:
ਸੰਸਾਰ ਦੇ ਬਹੁਤ ਸਾਰੇ ਚਰਚ ਅਗਲੀ ਪੀੜ੍ਹੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹਨਾਂ ਦੇ ਕੋਲ ਢੁਕਵੇਂ ਸਰੋਤ ਨਹੀਂ ਹੁੰਦੇ ਹਨ। ਵੈਬ ਉੱਤੇ ਸਾਡੀ ਹਰ ਸਮੱਗਰੀ ਡਾਊਨਲੋਡ, ਫੋਟੋਕਾਪੀ, ਵਰਤਨ ਅਤੇ ਵੰਡਣ ਦੇ ਲਈ ਮੁਫ਼ਤ ਉਪਲਬਧ ਹੁੰਦਾ ਹੈ। ਜੀ ਹਾਂ ਤੁਸੀਂ ਇਸਨੂੰ ਸਹੀ-ਸਹੀ ਦੇਖਿਆ- ਇਹ ਪੂਰੀ ਤਰ੍ਹਾਂ ਨਾਲ ਮੁਫ਼ਤ ਹੈ!
ਹਰ ਸਾਲ ਅਸੀਂ ਲਗਾਤਾਰ ਨਵੀਂ ਸਮੱਗਰੀ ਲਿਖਦੇ ਅਤੇ ਬਣਾਉਂਦੇ ਹਾਂ। ਇਸ ਤਰ੍ਹਾਂ, ਤੁਸੀਂ ਜੋ ਚਾਵੋਂ ਵਰਤ ਸਕਦੇ ਹੋਂ, ਬਿਨਾਂ ਕੱਲ ਦੀ ਚਿੰਤਾ ਕੀਤੇ। ਅਗਲੇ ਸਾਲ ਬਿਲਕੁਲ ਨਵੀਂ ਸਮੱਗਰੀ ਵੀ ਉਪਲਬਧ ਹੋਵੇਗੀ! ਇਜ਼ੀ ਟੂ ਪ੍ਰਿੰਟ ਫਾਰਮੇਟ ਵਿੱਚ ਅਸੀਂ ਫ਼ਨ ਡਿਜ਼ਾਇਨ ਮੈਟੀਰੀਅਲ ਦਿੰਦੇ ਹਾਂ। ਤੁਹਾਨੂੰ ਹਰ ਹਫ਼ਤੇ ਦਾ ਪਾਠ ਡਾਊਨਲੋਡ ਕਰਨ ਦੀ ਲੋੜ ਨਹੀਂ ਕਿਉਂਕਿ ਹਰ ਐਤਵਾਰ ਸਕੂਲ ਦਾ ਪ੍ਰਸਾਰਨ 13-ਹਫ਼ਤੇ ਯੂਨਿਟ ਵਿੱਚ ਚਲਾਇਆ ਜਾਂਦਾ ਹੈ। ਤੁਸੀਂ ਅਧਿਆਪਕ ਅਤੇ ਵਿਦਿਆਰਥੀ ਦੀ ਕਿਤਾਬ ਆਪਣੇ ਉਮਰ ਸਮੂਹ ਦੇ ਲਈ ਡਾਉਨਲੋਡ ਕਰ ਸਕਦੇ ਹੋ, ਅਤੇ ਤੁਸੀਂ ਤਿੰਨ ਮਹੀਨਿਆਂ ਦੀ ਕਲਾਸਾਂ ਦੇ ਲਈ ਤਿਆਰ ਹੋ ਸਕਦੇ ਹੋ।
ਹੁਣ ਸਾਡੇ ਕੋਲ 28 ਦੇਸ਼ਾਂ ਦੇ 1000 ਤੋਂ ਵੀ ਵੱਧ ਵਿਲੱਖਣ ਸੈਲਾਨੀ ਹੈ, ਪ੍ਰਤੀ ਦਿਨ ਦੇ ਲਈ, ਜਿਹੜੇ ਕਿ ਔਸਤ ਤੌਰ ਤੇ 10 ਗੀਗਾਬਾਈਟ ਰੋਜ਼ ਡਾਊਨਲੋਡ ਕਰਦੇ ਹਨ। ਇਹ 700 ਕਿਤਾਬਾਂ ਪ੍ਰਤੀ ਦਿਨ ਦੇ ਔਸਤ ਦੀ ਡਾਊਨਲੋਡ ਹਨ। ਇਹਨਾਂ ਨੰਬਰਾਂ ਦੇ ਨਾਲ, ਅਸੀਂ ਅੰਦਾਜਾ ਲਗਾਉਂਦੇ ਹਾਂ ਕਿ ਪਿਛਲੇ ਸਾਲ 1.5 ਮਿਲੀਅਨ ਬੱਚੇ ਰੱਬ ਦੇ ਬਾਰੇ ਵਿੱਚ ਪੜ੍ਹ ਰਹੇ ਸੀ ਸਾਡੇ ਵੀਬੀਐਸ ਅਤੇ ਸੰਡੇ ਸਕੂਲ ਦੇ ਦੁਆਰਾ। ਰੱਬ ਦੀ ਪ੍ਰਾਰਥਨਾ ਹੋਵੇ!
ਕਿਉਂਕਿ ਸਾਨੋੰ ਐਨੀ ਵੱਡੀ ਜ਼ਰੂਰਤ ਹੈ ਅਤੇ ਪ੍ਰਿੰਟਿੰਗ ਬਹੁਤ ਹੀ ਮਹਿੰਗੀ ਹੋ ਸਕਦੀ ਹੈ, ਤਾਂ ਇਸ ਲਈ ਸਾਡੇ ਕੋਲ ਮੈਕਸਿਕੋ ਵਿੱਚ ਇੱਕ ਪ੍ਰਿੰਟ ਦੁਕਾਨ ਹੈ। ਅਸੀਂ ਪ੍ਰਿੰਟ ਹੋਈਆਂ ਕਿਤਾਬਾਂ ਨੂੰ ਸਪੈਨਿਸ਼ ਵਿੱਚ ਵੇਚਦੇ ਹਾਂ ਕੀਮਤਾਂ ਤੇ। ਅਸੀਂ ਐਥੇ ਪੈਸੇ ਬਣਾਉਣ ਦੇ ਲਈ ਨਹੀਂ ਹਾਂ ਬਲਕਿ ਅਗਲੀ ਪੀੜ੍ਹੀ ਨੂੰ ਜੀਸਸ ਕਰਾਇਸਟ ਦੇ ਲਈ ਤਿਆਰ ਕਰਨ ਦੇ ਲਈ ਹਾਂ। 2014 ਵਿੱਚ ਅਸੀਂ 2500 ਚਰਚ ਅਤੇ ਉਹਨਾਂ ਦੇ 13 ਮਾਨਵਤਾਵਾਂ ਨੂੰ ਕਿਤਾਬਾਂ ਭੇਜੀਆਂ ਸੀ, ਪ੍ਰਿੰਟੇਡ ਵਿਦਿਆਰਥੀ ਕਿਤਾਬਾਂ 1,50,000 ਤੋਂ ਵੀ ਵੱਧ ਬੱਚਿਆਂ ਨੂੰ ਦਿੱਤੀਆਂ। ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਵਿੱਚ ਵੀ ਜਲਦੀ ਪ੍ਰਿੰਟਿੰਗ ਸ਼ੁਰੂ ਹੋ ਜਾਵੇਗੀ।
ਸਾਡੇ ਵਿਜ਼ਨ ਦਾ ਦੂਜਾ ਹਿੱਸਾ ਇਹ ਹੈ ਕਿ ਅਸੀਂ ਅਧਿਆਪਕਾਂ ਨੂੰ ਸਿਖਲਾਈ, ਵਿਜ਼ਨ ਅਤੇ ਵਿਹਾਰਕ ਸੁਝਾਅ ਦੇਈਏ। ਸਾਡਾ ਕੰਮ ਹੈ ਸਮਰਪਿਤ ਅਧਿਆਪਕਾਂ ਨੂੰ ਹੌਂਸਲਾ ਦੇਣਾ, ਪ੍ਰੇਰਿਤ ਕਰਨਾ ਅਤੇ ਸਮੱਗਰੀ ਦੇਣਾ, ਤਾਂਕਿ ਉਹ ਅਸਲੀ ਮੰਤਰਾਲਾ ਦੇ ਬੱਚਿਆਂ ਉੱਤੇ ਧਿਆਨ ਦੇ ਸਕਣ। ਅਸੀਂ ਤੁਹਾਨੂੰ ਸਾਲਾਂ ਤੱਕ ਮਦਦ ਦੇਣਾ ਚਾਹੁੰਦੇ ਹਾਂ ਤਾਂਕਿ ਤੁਸੀਂ ਛੱਡੋ ਨਾ। ਸਾਨੂੰ ਪਤਾ ਹੈ ਕਿ ਇਹ ਕਿੰਨਾ ਆਉਖਾ ਹੁੰਦਾ ਹੈ ਸੰਡੇ ਸਕੂਲ ਵਿੱਚ ਪੜ੍ਹਾਉਣਾ ਜਾਂ ਬ੍ਰੇਕਫ਼ਾਸਟ ਪ੍ਰੋਗਰਾਮ ਚਲਾਉਣਾ ਜਾਂ ਫੰਡ ਰੇਜ਼ ਕਰਦੇ ਰਹਿਣਾ ਤਾਂਕਿ ਤੁਸੀਂ ਬੱਚਿਆਂ ਦੇ ਮੰਤਰਾਲਾ ਦੇ ਲਈ ਸਪਲਾਈ ਖਰੀਦ ਸਕੀਏ। ਇਹ ਬਹੁਤ ਸੌਖਾ ਹੈ ਕਿ ਤੁਸੀਂ ਛੱਡ ਦੇਵੋਂ, ਪਰ ਇਹਨਾਂ ਕੰਮਾਂ ਵਿੱਚ ਖੁਸ਼ੀ ਹੈ ਜਿਸਦਾ ਫਲ ਤੁਸੀਂ ਬੱਚਿਆਂ ਦੇ ਜੀਵਨ ਵਿੱਚ ਦੇਖ ਸਕਦੇ ਹੋ। ਅਸੀਂ ਇਹੋ ਜਿਹਾ ਆਪਣੇ ਖੁਸ਼ੀ ਦੇਣ ਵਾਲੇ ਲੇਖ, ਅਭਿਆਸ ਵੀਡੀਓਜ਼ ਅਤੇ ਲਾਈਵ ਸਭਾ ਦੇ ਦੁਆਰਾ ਸੰਭਵ ਕਰ ਪਾਉਂਦੇ ਹਾਂ। ਇਸ ਸਮੇਂ ਸਾਡੇ ਸਾਰੇ ਸਿਖਲਾਈ ਸਰੋਤ ਸਪੈਨਿਸ਼ ਵਿੱਚ ਹਨ ਪਰ ਅਸੀਂ ਭਾਰਤ ਦੇ ਲਈ ਜਲਦੀ ਹੀ ਬਣਾਵਾਂਗੇ।
ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਖੁਸ਼ੀ ਅਤੇ ਸਰੋਤ ਐਥੇ ਪਾ ਜਾਉਂਗੇ। www.ChildrenAreImportant.com ਵਿਚ ਤੁਹਾਡਾ ਸਵਾਗਤ ਹੈ